The man behind penning down a super-hit title song of Ammy Virk, Neeru Bajwa and Amberdeep starrer, Laung Laachi, Harmanjeet Singh has become a father now.
Harmanjeet has been blessed with a baby boy on 10th January 2020.
He shared this news on his instagram account and also mentioned his wife’s name – Amrit. While sharing the news Harmanjeet penned down a detailed emotional post on the life-giving process that a woman undergoes while becoming mother.
On his Instagram post, actor Ammy Virk, Gurshabd and Jazz Dhami also commented congratulatory messages to him.
Here’s what Harmanjeet wrote in Punjabi while announcing the news of his son.
ਨਦਰਿ ਹੀ ਹੁੰਦੀ ਹੈ ਜਦ ਕੁੱਖਾਂ ਵਿੱਚ ਰੱਬ ਦੀ ਸੰਪੂਰਨ ਓਟ ਹਿਲਜੁਲ ਕਰਦੀ ਹੈ, ਕੁਦਰਤਾਂ ਦਾ ਅਕੱਥ ਚਾਨਣ ਲਿਸ਼ਕਦਾ ਹੈ ਤੇ ਮਨੁੱਖਤਾ ਦਾ ਬੱਚਾ ਗਰਭ ਦੇ ਦਲੇਰ ਮੰਡਲਾਂ ‘ਚੋਂ ਆਪਣੀ ਚਮੜੀ ‘ਤੇ ਨਵੇਂ ਕਾਰਜਾਂ ਦੀ ਚਮਕ ਲਿਖਵਾ ਕੇ ਇਸ ਦੁਨੀਆ ‘ਚ ਆਉਂਦਾ ਹੈ । ਮਾਂਵਾਂ ਦੀ ਪੀੜ , ਪੀੜ ਕਦੋਂ ਹੁੰਦੀ ਹੈ ? ਉਹ ਤਾਂ ਅਣਗਾਹੀ ਧਰਤੀ ‘ਤੇ ਉੱਸਰੇ ਅਕਾਲ ਬੁੰਗਿਆਂ ‘ਚ ਨਜ਼ਰਾਂ ਘੁਮਾ ਰਹੀ ਹੁੰਦੀ ਹੈ । ਖੀਵੀ ਹੋ ਰਹੀ ਹੁੰਦੀ ਹੈ । ਆਪਣੀ ਛਾਤੀ ‘ਚ ਸਮਿਆਂ ਦਾ ਕੋਈ ਵੱਡਾ ਸੱਚ ਉਤਾਰ ਰਹੀ ਹੁੰਦੀ ਹੈ । ਸਮੇਂ ਦੇ ਇੱਕ ਖ਼ਾਸ ਬਿੰਦੂ ‘ਤੇ ਕੋਈ ਦਬਾਅ ਪਿਆ । ਵੇਲ਼ਾ ਤਸਦੀਕ ਹੋਇਆ ਅਤੇ ਤੇਰੀਆਂ ਤਮਾਮ ਉਮਰ ਦੀਆਂ ਕ੍ਰਿਆਵਾਂ ਨਿਸ਼ਚਿਤ ਹੋਈਆਂ। ਮੇਰੀਆਂ ਅਤੇ ਅੰਮ੍ਰਿਤ ਦੀਆਂ ਨਜ਼ਰਾਂ ਜਿਹੜੀਆਂ ਵਕਤ ਦੇ ਨਵੇਂ-ਪੁਰਾਣੇ ਮੋੜਾਂ ਉੱਤੇ ਟਿਕਦੀਆਂ ਰਹੀਆਂ, ਸਾਡੀਆਂ ਸੋਚਾਂ, ਸਾਡੇ ਵਿਚਾਰ, ਸਾਡੀ ਸੁਰਤ ਅਤੇ ਸਾਡੇ ਨਾਲ਼ ਜੁੜੀਆਂ ਹਰ ਪ੍ਰਕਾਰ ਦੀਆਂ ਬਣਤਰਾਂ ਜੋ ਸੂਖ਼ਮ-ਸਥੂਲ ਸਭ ਦਾਇਰਿਆਂ ‘ਚ ਵਿਚਰੀਆਂ, ਉਹਨਾਂ ਸਭਨਾਂ ਦੇ ਸਾਂਝੇ ਅਤੇ ਮਿਲੇ-ਜੁਲ਼ੇ ਪਰਛਾਂਵੇ ਨੇ ਤੇਰਾ ਰੂਪ ਧਾਰਿਆ ਹੈ । ਅਸੀਂ ਕਿਸੇ ਨਵੀਂ ਸਾਹਾਂ ਦੀ ਲੜੀ ਅਤੇ ਕਿਸੇ ਨਵੀਂ ਤਰਤੀਬ ਨੂੰ ਸਰੀਰ ਬਖ਼ਸ਼ਣ ਦਾ ਜ਼ਰੀਆ ਬਣੇ ਹਾਂ । ਰੱਬ ਤੇਰੀ ਰੂਹ ਦੇ ਮਿੱਥੇ ਕਾਰਜਾਂ ‘ਚ ਸ਼ਰੀਕ ਰਹੇ । ਤੇਰੇ ਜਨਮ-ਦਿਨ ਵਾਲ਼ੀ ਪੂਰਨਮਾਸ਼ੀ ਸਦਾ ਤੇਰੇ ਅੰਗ-ਸੰਗ ਸਹਾਈ ਰਹੇ । ਘਰ ਦੇ ਵਿਹੜੇ ‘ਤੇ ਫੈਲੇ ਟਾਹਣ ਹੁਣ ਤੈਨੂੰ ਵੀ ਛਾਂਵਾਂ ਕਰਨਗੇ । ਧੁੱਪਾਂ ਹੁਣ ਤੇਰੇ ਵੱਲ ਵੀ ਝਾਕਿਆ ਕਰਨਗੀਆਂ । ਮਨੁੱਖਤਾ ਉਹਨਾਂ ਪੁਰਖਿਆਂ ਦੀ ਵੀ ਕਦਰਦਾਨ ਹੈ ਜਿਹੜੇ ਕਦੇ ਜੰਗਲਾਂ-ਗੁਫ਼ਾਵਾਂ ਦੇ ਭਰਵੇਂ ਮਾਹੌਲ ਨੂੰ ਆਪਣੇ ਹੱਡਾਂ ‘ਚ ਰਚਾ ਕੇ ਸਾਨੂੰ ਸਾਡਾ ਮੂੰਹ-ਮੱਥਾ ਦੇ ਗਏ । ਨਦਰਿ ਹੀ ਹੁੰਦੀ ਹੈ ਜਦ ਕੁੱਖਾਂ ਵਿੱਚ ਰੱਬ ਦੀ ਸੰਪੂਰਨ ਓਟ ਹਿਲਜੁਲ ਕਰਦੀ ਹੈ । ਵੇਲਿਆਂ ਦੀ ਤਰਲਤਾ, ਇਰਾਦਿਆਂ ਦੀ ਠੋਸਤਾ, ਇਸ਼ਕ ਦੀ ਸੰਘਣਤਾ ਅਤੇ ਮੁਹੱਬਤ ਦੀ ਮਹਿਰਾਬ ਦੇ ਮੱਥੇ ਲਿਸ਼ਕਦਾ ਤੂੰ ਨਿੱਕਾ ਜਿਹਾ । ਤੂੰ ਸਾਡਾ ਸੂਰਜ । ਅਰਦਾਸ ਕਰਦੇ ਹਾਂ , ਅਗੰਮ-ਅਪਾਰ ਖ਼ੁਦਾ ਦਾ ਨਾਮ ਤੇਰੇ ਸਾਹਾਂ ਵਿੱਚ ਲਰਜ਼ੇ । ਗੁਰੂਆਂ, ਪੀਰਾਂ, ਫ਼ਕੀਰਾਂ, ਆਸ਼ਕਾਂ-ਦਰਵੇਸ਼ਾਂ ਦੇ ਸਜਦੇ ਵਿੱਚ ਤੇਰਾ ਮੱਥਾ ਝੁਕੇ । ਤੇਰੇ ਹੱਥ ਜੁੜਨ ਪਾਵਨ-ਪੰਕਤੀਆਂ ਦੀ ਹਜ਼ੂਰੀ ਵਿੱਚ । ਅਰਦਾਸ ਕਰਦੇ ਹਾਂ, ਨੀਤਾਂ ਦਾਨ ਦਿੱਤਿਆਂ, ਸੇਵਾ ਕੀਤਿਆਂ ਭਰਦੀਆਂ ਰਹਿਣ । ਸਰਬ-ਸਰਬੱਤ ਇਕਾਂਤ ਦਾ ਅਮੀਰ ਅਕੀਦਾ ਤੇਰੇ ਵਿੱਚੋਂ ਦੀ ਗੁਜ਼ਰੇ….. …ਪੁੱਤਰ ! ਅਸੀਂ ਤੇਰਾ ਨਾਮ ‘ ਇਕਾਂਤ ‘ ਰੱਖਦੇ ਹਾਂ । ਇਕਾਂਤ ਸਿੰਘ । ਤੇਰੇ ਮਾਪੇ ਹਰਮਨ ਅਤੇ ਅੰਮ੍ਰਿਤ 10/01/2020 ????
Song laung laachi which was filmed on Neeru Bajwa, Ammy Virk and Amberdeep became a runaway success instantly in 2018 and stormed the music charts allover the world. The song also became the first Indian song to have crossed the 1 Billion mark on Youtube. It was even used in a Bollywood film featuring Kriti Sanon.
{module [514]}
{module [437]}